My queen | Punjabi Romantic Poetry | Dil Diyan Gallan | Meri Sardarni | By Gurnimrat Singh 'Guri'

                         ਰਾਣੀ ਮੇਰੇ ਦਿਲ ਦੀ ।
ਯਾਰ ਮੈਨੂੰ ਪੁੱਛਦੇ -
ਕਿਹੜੀ ਹੋਵੇਗੀ ਤੇਰੇ ਦਿਲ ਦੀ ਰਾਣੀ ,
ਮੈਂ ਕਿਹਾ -
ਹੋਵੇਗੀ ਮੇਰੀ ਹਾਣੀ ,
ਜਿਹੜੀ ਗੁਰੀ ਦੇ ਮਨ ਨੂੰ ਭਾਣੀ ।

ਯਾਰ ਮੈਨੂੰ ਪੁੱਛਦੇ -
ਕਿਹੋ ਜਿਹਾ ਹੋਵੇ ਉਹਦਾ ਬਾਣਾ ,
ਮੈਂ ਕਿਹਾ -
ਮਨ ਮਰਜ਼ੀ ਦਾ ਉਹਨੇ ਪਾਉਣਾ ,ਪਰ ,
ਸਧਾਰਨ ਹੋਵੇ ਜਿਹੜਾ ਬਾਣਾ ਉਹਨੇ ਪਾਉਣਾ ।

ਯਾਰ ਪੁੱਛਦੇ -
ਕਿਹੋ ਜਿਹੀਆਂ ਹੋਣ ਉਹਦੀਆਂ ਅੱਖਾਂ ,
ਮੈਂ ਕਿਹਾ -
ਬਿੱਲੀਆਂ - ਬਿੱਲੀਆਂ ਹੋਣ ਅੱਖਾਂ ,
ਵਿਸ਼ਵ ਸੁੰਦਰੀ ਨੂੰ ਪਾਉਣ ਵਿੱਚ ਕੱਖਾਂ ।

ਯਾਰ ਮੈਨੂੰ ਪੁੱਛਦੇ -
ਕਿਹੋ ਜਿਹੀ ਹੋਵੇ ਉਹਦੀ ਤੋਰ ,
ਮੈਂ ਕਿਹਾ -
ਤੋਰ ਹੋਵੇ ਵਾਂਗ ਮੋਰ ,
ਮੁੱਖ ਉੱਤੇ ਹੋਵੇ ਨੂਰ ਘੋਰ ,
ਮਨ 'ਚ ਨਾ ਹੋਵੇ ਰੱਬ ਦੇ ਨਾਂ ਦੀ ਥੋੜ ।

ਸਾਰੇ ਪੁੱਛਦੇ-
ਚਾਹੀਦਾ ਕੀ ਹੋਰ ,
ਮੈਂ ਕਿਹਾ -
ਮਾਪਿਆਂ ਵਾਸਤੇ ਨਾ ਹੋਵੇ ਸਤਿਕਾਰ ਦੀ ਥੋੜ ,
ਪਿਆਰ ਕਰੇ ਗੁਰੀ ਨੂੰ ਘੋਰ ,
ਪੂਰੀ ਕਰ ਸਕਾਂ ਮੈਂ ਉਹਦੀ ਹਰ ਲੋੜ ।
                                   - ਗੁਰਨਿਮਰਤ ਸਿੰਘ 'ਗੁਰੀ '


A Punjabi Couple 


Also follow me on Instagram, link given below👇👇👇👇👇
H

Comments

Post a Comment

Sat Sri Akaal ji
Kidda laggi chhoti jehi koshish ?
If you liked it then please comment, share and follow.
Also follow me on Instagram-
https://www.instagram.com/guriofficial414/?hl=en